Posts

zafarnama by sahib shri Guru Gobind Singh ji

Image
|| ਜ਼ਫ਼ਰਨਾਮਾ || "ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਔਰੰਗਜ਼ੇਬ ਨੂੰ ਲਿਖਿਆ ਗਿਆ ਉਹ ਖੱਤ ਹੈ ਜਿਸਨੂੰ ਪੜਕੇ ਪਾਪੀ ਅੋਰੰਗਜ਼ੇਬ ਜਹਾਨੋ ਕੂਚ ਕਰ ਗਿਆ" । ਇਕ ਇਕ ਸ਼ਬਦ ਜਾਨ ਕਢਣ ਵਾਲਾ ਇਸ ਕਵਿਸ਼ਰੀ ਦਾ ਜਿਸਨੂੰ ਜਫ਼ਰਨਾਮੇ ਦੇ ਰੂਪ ਵਿੱਚ ਪੇਸ਼ ਕਿਤਾ। ਵਾਹਿਗੁਰੂ ਜੀ ਨੇ ਆਪ ਮੇਹਰ ਕੀਤੀ ਤਾਂ ਜੋ ਮੁਰਦਿਆ ਵਿੱਚ ਵੀ ਜਾਨ ਪੈ ਜਾਵੇ।  ਜਦ ਕਿਤੇ ਧੋਖਾ ਫਰੇਬ ਝੂਠ ਹੋਵੇ ਤਾਂ ਹਿਮਤ ਕਰੋ ਤੇ ਲੜੋ। ਵਾਹਿਗੁਰੂ ਤੌ ਉੱਤੇ ਕੋਈ ਨਹੀ ਉਨ੍ਹਾਂ ਨੇ ਹੀ ਇਨਸਾਫ਼ ਕਰਨਾ। ਭਾਈ ਬਲਦੇਵ ਸਿੰਘ ਬੈੰਕਾਂ ਦੀ ਗਾਈ ਇੰਦਰਜੀਤ ਸਿੰਘ ਤੁਲਸੀ ਦੀ ਲਿਖੀ ਕਵੀਸ਼ਰੀ  ਜਿਹੜੀ ਮਹਿਲ ਸਿੰਘ ਜੀ ਨੇ ਗਾਈ ਉਨ੍ਹਾਂ ਦਾ ਨਾਮ ਵੀ ਪਤਾ ਹੋਣਾ ਚਾਹੀਦਾ। ਇੱਕ ਇੱਕ ਸ਼ਬਦ ਰੂਹ ਵਿੱਚ ਰਮਦਾ ਹੈ | ਐ ਨਿਪੰਸਕ ਸਲਤਨਤ ਦੇ ਬਾਦਸ਼ਾਹ ਔਰੰਗਜੇਬ, ਤੂੰ ਪਲੰਦਾ ਝੂਠ ਦਾ ਤੇ ਤੂੰ ਹੈਂ ਬੰਦਾ ਪੁਰ ਫਰੇਬ, ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ, "ਝੂਠ ਦੀ ਹੈ ਰੂਹ ਤੇਰੀ ਤੇ ਝੂਠ ਦਾ ਹੀ ਜਿਸਮ ਹੈ", ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ, ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਬੁਜਦਿਲਾ, ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ਼ ਮੈਂ, ਤੀਰ ਵਾਂਗੂ ਮਾਰਦਾ ਹਾਂ ਹਰਫ਼ ਤੇਰੀ ਤਰਫ਼ ਮੈਂ, ਨਾਂ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ, ਪਰ ਤੇਰੀ ਸੂਰਤ ਹੈ ਲੱਗਦੀ ਸਿਤਮ...